top of page

COVID-19: ਕਾਰਟੂਨ ਰਾਹੀਂ ਸਿਖੋ ਕੋਰੋਨਾ ਤੋਂ ਬਚਾਅ ਦੇ ਉਪਾਅ

ETV Bharat

ਕੋਰੋਨਾ ਵਾਇਰਸ ਸਬੰਧੀ ਸਕੂਲੀ ਬੱਚਿਆਂ ਵੱਲੋਂ ਇੱਕ ਕੌਮਿਕ ਬਣਾਈ ਗਈ ਹੈ ਜਿਸ ਵਿੱਚ ਵਾਇਰਸ ਦੇ ਲੱਛਣਾ ਅਤੇ ਇਸ ਤੋਂ ਬਚਣ ਲਈ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਕੌਮਿਕ ਨੂੰ ਭਾਰਤ ਸਰਕਾਰ ਵੱਲੋਂ ਮਾਨਤਾ ਦੇ ਕੇ ਰੀਲੀਜ਼ ਕੀਤੇ ਗਿਆ ਹੈ।

ਚੰਡੀਗੜ੍ਹ: ਕੋਰੋਨਾ ਵਾਇਰਸ ਵਿਦੇਸ਼ਾਂ ਤੋਂ ਹੁੰਦਾ ਹੋਇਆ ਭਾਰਤ ਪਹੁੰਚ ਚੁੱਕਿਆ ਹੈ ਅਤੇ ਹੁਣ ਤੱਕ ਇਸ ਦੇ ਕਈ ਪਾਜ਼ੀਟਿਵ ਮਾਮਲੇ ਵੀ ਸਾਹਮਣੇ ਆ ਚੁੱਕੇ ਹਨ। ਜਿੱਥੇ ਇੱਕ ਪਾਸੇ ਲੋਕਾਂ ਵਿੱਚ ਇਸ ਬਿਮਾਰੀ ਨੂੰ ਲੈ ਕੇ ਸਹਿਮ ਦਾ ਮਾਹੌਲ ਹੈ ਉਥੇ ਹੀ ਲੋਕਾਂ ਵਿੱਚ ਇਹ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਇਸ ਨੂੰ ਸੌਖੇ ਤਰੀਕੇ ਨਾਲ ਸਮਝਣ ਲਈ ਸਕੂਲੀ ਬੱਚਿਆਂ ਵੱਲੋਂ ਇੱਕ ਕੌਮਿਕ ਬਣਾਈ ਗਈ ਹੈ ਜਿਸ ਵਿੱਚ ਵਾਇਰਸ ਦੇ ਲੱਛਣਾ ਅਤੇ ਇਸ ਤੋਂ ਬਚਣ ਲਈ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ।ਕੌਮਿਕਕੌਮਿਕਇਹ ਕੌਮਿਕ ਲਕਸ਼ ਅਤੇ ਆਦਿੱਤਿਆ ਨਾਂਅ ਦੇ ਸਕੂਲੀ ਬੱਚਿਆਂ ਨੇ ਪੀਜੀਆਈ ਦੇ ਡਾ. ਰਵਿੰਦਰ ਖੈਵਾਲ ਨਾਲ ਮਿਲ ਕੇ ਬਣਾਈ ਗਈ ਹੈ। ਖ਼ਾਸ ਗੱਲ ਇਹ ਹੈ ਕਿ ਇਸ ਨੂੰ ਭਾਰਤ ਸਰਕਾਰ ਵੱਲੋਂ ਮਾਨਤਾ ਦੇ ਦਿੱਤੀ ਗਈ ਹੈ ਅਤੇ ਇਸ ਨੂੰ 21 ਹੋਰ ਭਾਸ਼ਾਵਾਂ ਵਿੱਚ ਵੀ ਛਾਪਿਆ ਜਾਵੇਗਾ।ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦਿਆਂ ਲਕਸ਼ ਨੇ ਦੱਸਿਆ ਕਿ ਉਹ ਕਈ ਦਿਨਾਂ ਤੋਂ ਕੋਰੋਨਾ ਵਾਇਰਸ ਬਾਰੇ ਸੁਣਦੇ ਆ ਰਹੇ ਸੀ ਅਤੇ ਉਨ੍ਹਾਂ ਨੇ ਦੇਖਿਆ ਕਿ ਲੋਕ ਇਸ ਨੂੰ ਪੂਰੀ ਤਰ੍ਹਾਂ ਨਾਲ ਸਮਝ ਨਹੀਂ ਪਾ ਰਹੇ। ਇਸ ਲਈ ਉਨ੍ਹਾਂ ਨੇ ਸੋਚਿਆ ਕਿ ਇਸ ਸਬੰਧੀ ਕੁੱਝ ਅਜਿਹਾ ਬਣਾਇਆ ਜਾਵੇ ਜੋ ਸੌਖੇ ਤਰੀਕੇ ਸਾਰਿਆਂ ਨੂੰ ਸਮਝ ਆ ਸਕੇ। ਆਦਿੱਤਿਆ ਨੇ ਇਸ ਸਬੰਧੀ ਦੱਸਿਆ ਕਿ ਉਨ੍ਹਾਂ ਦੀ ਉਮਰ ਵਿੱਚ ਬੱਚੇ ਸਭ ਤੋਂ ਵੱਧ ਕੌਮਿਕ ਪੜ੍ਹਣ ਦਾ ਸ਼ੌਂਕ ਰੱਖਦੇ ਹਨ।ਕੌਮਿਕਕੌਮਿਕ
ਇਹ ਵੀ ਪੜ੍ਹੋ: ਭਾਰਤ ਵਿੱਚ ਕੋਰੋਨਾ ਵਾਇਰਸ ਦੇ 73 ਮਾਮਲਿਆਂ ਦੀ ਪੁਸ਼ਟੀ, ਸੰਸਦ ਵਿੱਚ ਪ੍ਰਗਟਾਈ ਗਈ ਚਿੰਤਾ
ਉੱਥੇ ਹੀ ਡਾਕਟਰ ਰਵਿੰਦਰ ਖੈਵਾਲ ਨੇ ਦੱਸਿਆ ਕਿ ਉਹ ਵਾਯੂ ਪ੍ਰਦੂਸ਼ਣ 'ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਕੌਮਿਕਸ 'ਤੇ ਕੰਮ ਕਰ ਰਹੇ ਸੀ ਪਰ ਅਚਾਨਕ ਕੋਰੋਨਾ ਦਾ ਖੌਫ ਫੈਲ ਗਿਆ ਤਾਂ ਇਸ ਲਈ ਉਨ੍ਹਾਂ ਨੇ ਆਪਣਾ ਇਰਾਦਾ ਬਦਲ ਕੇ ਇਸ ਕੌਮਿਕ ਨੂੰ ਅਦਿੱਤਿਆ ਅਤੇ ਲਕਸ਼ੇ ਦੀ ਮਦਦ ਦੇ ਨਾਲ ਤਿਆਰ ਕੀਤਾ। ਇਸ ਵਿੱਚ ਕੋਰੋਨਾ ਨਾਲ ਜੁੜੇ ਹਰ ਪਹਿਲੂ ਨੂੰ ਦਿਖਾਇਆ ਗਿਆ ਹੈ, ਜਿਵੇਂ ਕਿ ਇੱਕ-ਦੂਜੇ ਨਾਲ ਹੱਥ ਮਿਲਾਉਣ ਦੀ ਥਾਂ ਹੱਥ ਜੋੜ ਕੇ ਗੱਲ ਕਰਨਾ, ਮੂੰਹ 'ਤੇ ਮਾਸਕ ਕਦੋਂ ਅਤੇ ਕਿੱਥੇ ਪਾਉਣਾ ਚਾਹੀਦਾ ਹੈ।ਕੋਰੋਨਾ ਵਾਇਰਸ ਲਈ ਬੱਚਿਆਂ ਦੇ ਖ਼ਾਸ ਉਪਰਾਲੇ ਨੂੰ ਭਾਰਤ ਸਰਕਾਰ ਨੇ ਦਿੱਤੀ ਮਾਨਤਾਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਹ ਮੇਰੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਇਸ ਨੂੰ ਭਾਰਤ ਸਰਕਾਰ ਵੱਲੋਂ ਮਾਨਤਾ ਦੇ ਕੇ ਉਨ੍ਹਾਂ ਵੱਲੋਂ ਹੀ ਇਹ ਬੁੱਕ ਰਿਲੀਜ਼ ਕੀਤੀ ਗਈ ਹੈ। ਇਸ ਦੇ ਨਾਲ ਹੀ ਸੀਬੀਐਸਈ ਵੱਲੋਂ ਵੀ ਇਸ ਕੌਮਿਕ ਨੂੰ ਸਾਰੇ ਸਕੂਲਾਂ ਵਿੱਚ ਭੇਜੀ ਜਾਵੇਗੀ ਅਤੇ ਆਪਣੀ ਵੈਬਸਾਈਟ 'ਤੇ ਵੀ ਪਾ ਦਿੱਤੀ ਗਈ ਹੈ।

bottom of page